Wy/pa/ਦਿੱਲੀ

< Wy‎ | pa
Wy > pa > ਦਿੱਲੀ

ਦਿੱਲੀ ਭਾਰਤ ਦੀ ਰਾਜਧਾਨੀ ਹੈ। ਇਹ ਆਬਾਦੀ ਪੱਖੋਂ ਭਾਰਤ ਦਾ ਦੂਸਰਾ ਅਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਦਿੱਲੀ ਸੰਬੰਧੀ ਜਾਣਕਾਰੀ edit

 
ਦਿੱਲੀ ਦਾ ਨਕਸ਼ਾ

ਦਿੱਲੀ ਭਾਰਤ ਦਾ ਇੱਕ ਕੇਂਦਰ ਸ਼ਾਸ਼ਤ ਪ੍ਰਦੇਸ਼ ਅਤੇ ਮਹਾਂਨਗਰ ਹੈ। ਇਸ ਵਿੱਚ ਨਵੀਂ ਦਿੱਲੀ ਵੀ ਸ਼ਾਮਿਲ ਹੈ ਜੋ ਭਾਰਤ ਦੀ ਰਾਜਧਾਨੀ ਹੈ। ਰਾਜਧਾਨੀ ਹੋਣ ਕਾਰਨ ਕੇਂਦਰ ਸਰਕਾਰ ਦੀਆਂ ਤਿੰਨ ਇਕਾਈਆਂ- ਕਾਰਜਪਾਲਿਕਾ, ਸੰਸਦ ਅਤੇ ਨਿਆਂਪਾਲਿਕਾ ਦੇ ਮੁੱਖ ਦਫ਼ਤਰ ਦਿੱਲੀ ਵਿੱਚ ਹੀ ਸਥਿਤ ਹਨ। ਇੱਥੇ ਚਾਰ ਮੁੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ: ਹਿੰਦੀ, ਪੰਜਾਬੀ, ਉਰਦੂ ਅਤੇ ਅੰਗਰੇਜ਼ੀ। ਭਾਰਤ ਵਿੱਚ ਦਿੱਲੀ ਦਾ ਇੱਕ ਇਤਿਹਾਸਿਕ ਮਹੱਤਵ ਹੈ। ਇਸਦੇ ਦੱਖਣ-ਪੱਛਮ ਵਿੱਚ ਅਰਾਵਲੀ ਪਹਾੜੀਆਂ ਅਤੇ ਪੂਰਬ ਵਿੱਚ ਜਮੁਨਾ ਨਦੀ ਹੈ, ਜਿਸਦੇ ਕਿਨਾਰੇ ਇਹ ਮਹਾਂਨਗਰ ਵਸਿਆ ਹੋਇਆ ਹੈ।

ਭੂਗੋਲਿਕ ਜਾਣਕਾਰੀ edit

ਦਿੱਲੀ 1,484 ਵਰਗ ਕਿ:ਮੀ (573 ਵਰਗ ਮੀਲ) ਤੱਕ ਫ਼ੈਲਿਆ ਹੋਇਆ ਮਹਾਂਨਗਰ ਹੈ। ਜਿਸਦੇ ਵਿੱਚੋਂ 783 ਵਰਗ ਕਿ:ਮੀ: (270 ਵਰਗ ਮੀਲ) ਭਾਗ ਪੇਂਡੂ ਅਤੇ 700 ਵਰਗ ਕਿ:ਮੀ: (270 ਵਰਗ ਮੀਲ) ਭਾਗ ਸ਼ਹਿਰੀ ਘੋਸ਼ਿਤ ਕੀਤਾ ਗਿਆ ਹੈ। ਦਿੱਲੀ ਉੱਤਰ-ਦੱਖਣ ਤੱਕ ਵੱਧ ਤੋਂ ਵੱਧ 51.9 ਕਿ:ਮੀ: ਤੱਕ ਅਤੇ ਪੂਰਬ-ਪੱਛਮ ਤੱਕ 48.48 ਕਿ:ਮੀ: ਫ਼ੈਲਿਆ ਹੋਇਆ ਹੈ।

ਆਵਾਜਾਈ edit

ਦਿੱਲੀ ਆਵਾਜਾਈ ਨਿਗਮ ਵਿਸ਼ਵ ਦੀ ਸਭ ਤੋਂ ਵੱਡੀ ਆਵਾਜਾਈ ਬੱਸ ਸੇਵਾ ਪ੍ਰਦਾਨ ਕਰ ਰਿਹਾ ਹੈ। ਦਿੱਲੀ ਵਿੱਚ ਟੈਕਸੀ ਸੇਵਾ ਵੀ ਉਪਲਬਧ ਹੈ ਅਤੇ ਟੈਕਸੀ ਦਾ ਕਿਰਾਇਆ 7.50 ਤੋਂ ਲੈ ਕੇ 15 ਰੁਪਏ ਪ੍ਰਤੀ ਕਿਲੋਮੀਟਰ ਤੱਕ ਹੁੰਦਾ ਹੈ। ਦਿੱਲੀ ਦੀ ਕੁੱਲ ਵਾਹਨਾਂ ਦੀ ਗਿਣਤੀ ਵਿੱਚੋਂ 30% ਨਿੱਜੀ ਵਾਹਨ ਹਨ। ਦਿੱਲੀ ਪੰਜ ਰਾਸ਼ਟਰੀ ਰਾਜ-ਮਾਰਗਾਂ ਨਾਲ ਜੁੜਿਆ ਹੋਇਆ ਹੈ, ਇਹ ਹਨ: 1, 2, 8, 10 ਅਤੇ 24। ਦਿੱਲੀ ਵਿੱਚ ਵਿਸ਼ਵ ਦੇ ਕਿਸੇ ਵੀ ਸ਼ਹਿਰ ਨਾਲੋਂ ਜਿਆਦਾ ਵਾਹਨ ਹਨ।