Wq/pa/ਰਬਿੰਦਰ ਨਾਥ ਟੈਗੋਰ

< Wq | pa
Wq > pa > ਰਬਿੰਦਰ ਨਾਥ ਟੈਗੋਰ

ਰਬਿੰਦਰ ਨਾਥ ਟੈਗੋਰ (ਬੰਗਾਲੀ: 'রবীন্দ্রনাথ ঠাকুর'; 7 ਮਈ 1861 - 7 ਅਗਸਤ 1941) ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸੀ ਜਿਸਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ ਅਤੇ ਗੀਤਾਂਜਲੀ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ।

ਕਥਨ

edit
  • ਆਪਣੀਆਂ ਕਮਜ਼ੋਰੀਆਂ ਦਾ ਪਤਾ ਹੋਣਾ ਸਭ ਤੋਂ ਵੱਡਾ ਇਲਮ ਹੈ।
  • ਸਿਧਾਂਤ ਬਿਨਾਂ ਪ੍ਰਯੋਗ ਅੰਨ੍ਹਾ ਹੈ ਅਤੇ ਬਿਨਾਂ ਪ੍ਰਯੋਗ ਸਿਧਾਂਤ ਨਿਪੁੰਸਕ ਹੈ।
  • ਸਿਆਣਾ ਹੋਣਾ ਚੰਗੀ ਗੱਲ ਹੈ, ਪਰ ਆਪਣੇ ਆਪ ਨੂੰ ਸਿਆਣਾ ਸਮਝਣਾ ਬਹੁਤ ਮਾਡ਼ੀ ਗੱਲ ਹੈ।
  • ਅਧਿਆਪਕ ਉਹ ਮੋਮਬੱਤੀ ਵਾਂਗ ਹੈ ਜੋ ਆਪ ਜਗਦੀ ਹੈ ਅਤੇ ਦੂਜਿਆਂ ਨੂੰ ਰੌਸ਼ਨੀ ਦਿੰਦੀ ਹੈ।
  • ਦੇਸ਼ ਲਈ ਅੱਤਿਆਚਾਰ ਕਰਨਾ ਦੇਸ਼ ਉੱਤੇ ਹੀ ਅੱਤਿਆਚਾਰ ਕਰਨਾ ਹੈ।
  • ਨਿੱਕੇ ਬਾਲ ਨੂੰ ਚੁੱਕ ਕੇ ਹਿੱਕ ਨਾਲ ਲਾਉਣ 'ਤੇ ਹੀ ਸਮਝ ਆਉਂਦੀ ਹੈ ਕਿ ਜ਼ਾਤ ਲੈ ਕੇ ਕੋਈ ਇਸ ਧਰਤੀ 'ਤੇ ਨਹੀਂ ਜੰਮਿਆ।
  • ਮੌਤ ਤੋਂ ਬਾਅਦ ਮੈਂ ਜਿਊਂਦਾ ਹੋਣਾ ਚਾਹੁੰਦਾ ਹਾਂ ਕਿਉਂਕਿ ਭਾਰਤ ਵਰਸ਼ ਦੀ ਜੋ ਸੇਵਾ ਮੈਂ ਇੱਕ ਜਨਮ ਵਿੱਚ ਨਹੀਂ ਕਰ ਸਕਿਆ, ਉਹ ਸ਼ਾਇਦ ਮੈਂ ਦੂਜੇ ਜਨਮ ਵਿੱਚ ਕਰ ਸਕਾਂ।
  • ਇੱਕ ਚੰਗੀ ਜ਼ਿੰਦਗੀ ਉਹ ਹੈ ਜੋ ਪਿਆਰ ਅਤੇ ਗਿਆਨ ਤੋਂ ਸਿੱਖਦੀ ਹੈ।
  • ਜਿੱਥੇ ਕਮਜ਼ੋਰੀ ਹੈ, ਓਥੇ ਅੱਤਿਆਚਾਰ ਵੀ ਹੈ। ਕਮਜ਼ੋਰੀ ਜਿੰਨੀ ਜਿਆਦਾ ਹੋਵੇਗੀ, ਅੱਤਿਆਚਾਰ ਓਨਾਂ ਵਧੇਰੇ ਹੋਵੇਗਾ।
  • ਮਨੁੱਖ ਵੱਲੋਂ ਮਨੁੱਖ ਉੱਤੇ ਜ਼ਿਆਦਤੀ ਜਗਤ ਵਿੱਚ ਸਾਰੀ ਖ਼ੂੰਖ਼ਾਰੀ ਨਾਲੋਂ ਭਿਆਨਕ ਹੈ।
  • ਆਪਣੀ ਯੋਗਤਾ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਦੇ ਹਾਂ।
  • ਧਰਮ ਗਿਆਨ ਵਿੱਚ ਨਹੀਂ ਪਵਿੱਤਰ ਜੀਵਨ ਵਿੱਚ ਹੈ।
  • ਦੁਨੀਆ ਮੇਰੇ ਨਾਲ ਤਸਵੀਰਾਂ 'ਚ ਗੱਲਾਂ ਕਰਦੀ ਹੈ, ਪਰ ਮੈਂ ਓਨਾਂ ਦਾ ਜੁਆਬ ਸੰਗੀਤ ਨਾਲ ਦਿੰਦਾ ਹਾਂ।
  • ਚੰਗਾ ਪਡ਼੍ਹਨਾ, ਵੱਖ ਸੋਚਣਾ, ਘੱਟ ਬੋਲਣਾ ਤੇ ਜ਼ਿਆਦਾ ਸੁਣਨਾ ਹੀ ਬੁੱਧੀਮਾਨ ਬਣਨ ਦੇ ਉਪਾਅ ਹਨ।
  • ਕਿਰਿਆ ਸ਼ੀਲ ਰਹਿਣਾ ਹੀ ਜ਼ਿੰਦਗੀ ਹੈ।
  • ਮਾਤ-ਭਾਸ਼ਾ ਬਿਨਾਂ ਨਾ ਆਨੰਦ ਮਿਲਦਾ ਹੈ, ਨਾ ਵਿਸਥਾਰ ਹੁੰਦਾ ਹੈ ਅਤੇ ਨਾਂ ਹੀ ਸਾਡੀਆਂ ਯੋਜਨਾਵਾਂ ਪ੍ਰਫ਼ੁੱਲਤ ਹੁੰਦੀਆਂ ਹਨ।
  • ਸੱਚ ਸਥਿਰ ਰਹਿੰਦਾ ਹੈ, ਕਲਪਨਾ ਵਹਿੰਦੀ ਹੈ। ਵਾਸਤਵਿਕਤਾ ਚੱਟਾਨ ਦੀ ਤਰ੍ਹਾਂ ਅਚੱਲ ਹੈ, ਕਲਪਨਾ ਨਦੀ ਵਾਂਗ ਗਤੀਸ਼ੀਲ ਹੈ।
  • ਧਨ ਇਕੱਠਾ ਕਰਨ ਤੇ ਤੁੱਛ ਜਿਹੇ ਕੰਮ ਪਿੱਛੇ ਤਰਲੋਮੱਛੀ ਹੋਣਾ ਬਡ਼ੀ ਤਰਸਯੋਗ ਹਾਲਤ ਹੈ।
  • ਸ਼ਕਤੀ ਨੇ ਦੁਨੀਆ ਨੂੰ ਕਿਹਾ, "ਤੂੰ ਮੇਰੀ ਹੈਂ ਤਾਂ ਦੁਨੀਆ ਨੇ ਇਸ ਨੂੰ ਆਪਣੇ ਤਖ਼ਤ 'ਤੇ ਕੈਦੀ ਬਣਾ ਕੇ ਰੱਖਿਆ।" ਪਿਆਰ ਨੇ ਦੁਨੀਆ ਨੂੰ ਕਿਹਾ, "ਮੈਂ ਤੁਹਾਡਾ ਹਾਂ ਤਾਂ ਦੁਨੀਆ ਨੇ ਉਸ ਨੂੰ ਖੁੱਲ੍ਹ ਕੇ ਫਿਰਨ ਦੀ ਆਜ਼ਾਦੀ ਦਿੱਤੀ।
  • ਜੋ ਕੰਮ ਕੁਦਰਤ ਦੇ ਹਨ, ਉਨ੍ਹਾਂ ਨੂੰ ਮਨੁੱਖ ਨਹੀਂ ਕਰ ਸਕਦਾ।

ਹਵਾਲੇ

edit
  • ਕਿਤਾਬ- "ਮਹਾਨ ਵਿਚਾਰ ਕੋਸ਼", ਸੰਗ੍ਰਿਹ ਕਰਤਾ- "ਹਰਮਿੰਦਰ ਸਿੰਘ ਹਾਂਸ", ਪੰਨਾ ਨੰਬਰ- 21/22, ਪਬਲਿਸ਼ਰ- "ਚੇਤਨਾ ਪ੍ਰਕਾਸ਼ਨ।"