ਸਰਦਾਰ ਭਗਤ ਸਿੰਘ (28 ਸਤੰਬਰ 1907 - 23 ਮਾਰਚ, 1931)[1][2] ਭਾਰਤ ਦੇ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਏ ਸਨ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ।[3][4][5]
ਕਥਨ
edit- ਪ੍ਰੇਮੀ, ਪਾਗਲ ਅਤੇ ਕਵੀ ਇੱਕ ਹੀ ਚੀਜ਼ ਦੇ ਬਣੇ ਹੁੰਦੇ ਹਨ।
- ਕਿਸੇ ਨੂੰ "ਕ੍ਰਾਂਤੀ" ਸ਼ਬਦ ਦੀ ਵਿਆਖਿਆ ਸ਼ਬਦਿਕ ਅਰਥ ਵਿੱਚ ਨਹੀਂ ਕਰਨੀ ਚਾਹੀਦੀ। ਜੋ ਲੋਕ ਇਸ ਸ਼ਬਦ ਦਾ ਉਪਯੋਗ ਜਾਂ ਦੁਰਉਪਯੋਗ ਕਰਦੇ ਹਨ, ਓਨ੍ਹਾ ਦੇ ਫ਼ਾਇਦੇ ਦੇ ਹਿਸਾਬ ਨਾਲ ਇਸਨੂੰ ਵੱਖ-ਵੱਖ ਅਰਥ ਦਿੱਤੇ ਜਾਂਦੇ ਹਨ।
- ਮੈਂ ਇਸ ਗੱਲ ਤੇ ਜ਼ੋਰ ਦਿੰਦਾ ਹਾਂ ਕਿ ਮੈਨੂੰ ਲਾਲਸਾ, ਉਮੀਦ ਅਤੇ ਜੀਵਨ ਦੀ ਪੂਰੀ ਸੁਹਜ ਹੈ। ਪਰ ਮੈਂ ਜਰੂਰਤ ਪੈਣ 'ਤੇ ਇਹ ਸਭ ਤਿਆਗ ਸਕਦਾ ਹਾਂ, ਅਤੇ ਇਹੀ ਸੱਚਾ ਬਲੀਦਾਨ ਹੈ।
- ਵਿਅਕਤੀਆਂ ਨੂੰ ਕੁਚਲ ਕੇ, ਉਹ ਵਿਚਾਰਾਂ ਨੂੰ ਨਹੀਂ ਮਾਰ ਸਕਦੇ।
- ਜੇਕਰ ਬੋਲਿਆਂ ਨੂੰ ਸੁਣਾਉਣਾ ਹੈ ਤਾਂ ਅਵਾਜ਼ ਨੂੰ ਹੋਰ ਜ਼ੋਰਦਾਰ ਹੋਣਾ ਪਵੇਗਾ। ਜਦ ਅਸੀਂ ਬੰਬ ਸੁੱਟਿਆ ਤਾਂ ਸਾਡਾ ਉਦੇਸ਼ ਕਿਸੇ ਨੂੰ ਮਾਰਨਾ ਨਹੀਂ ਸੀ। ਅਸੀਂ ਅੰਗਰੇਜੀ ਹਕੂਮਤ 'ਤੇ ਬੰਬ ਸੁੱਟਿਆ ਸੀ। ਅੰਗਰੇਜਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਛੱਡ ਦੇਣ ਅਤੇ ਇਸਨੂੰ ਅਜ਼ਾਦ ਕਰ ਦੇਣ।
- ਸਰਫ਼ਰੋਸ਼ੀ ਕੀ ਤਮੱਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਣਾ ਹੈ ਜ਼ੋਰ ਕਿਤਨਾ ਬਾਜੂ-ਏ-ਕਾਤਿਲ਼ ਮੇਂ ਹੈ।
- ਬੁਰਾਈ ਇਸ ਲਈ ਨਹੀਂ ਵਧਦੀ ਕਿ ਬੁਰੇ ਲੋਕ ਵਧ ਗਏ ਹਨ ਸਗੋਂ ਬੁਰਾਈ ਇਸ ਲਈ ਵਧਦੀ ਹੈ ਕਿਉਂਕਿ ਬੁਰਾਈ ਨੂੰ ਬਰਦਾਸ਼ਤ ਕਰਨ ਵਾਲੇ ਲੋਕ ਵਧ ਗਏ ਹਨ।
- ਕ੍ਰਾਂਤੀ ਦੀ ਤਲਵਾਰ ਤਾਂ ਸਿਰਫ਼ ਵਿਚਾਰਾਂ ਦੀ ਸ਼ਾਨ ਨਾਲ ਹੀ ਤੇਜ਼ ਹੁੰਦੀ ਹੈ।
- ਜੋ ਵਿਅਕਤੀ ਵਿਕਾਸ ਲਈ ਖੜ੍ਹਾ ਹੈ ਉਸਨੂੰ ਹਰੇਕ ਰੂੜੀਵਾਦੀ ਚੀਜ਼ ਦੀ ਆਲੋਚਨਾ ਕਰਨੀ ਹੋਵੇਗੀ, ਉਸ ਵਿੱਚ ਅਵਿਸ਼ਵਾਸ਼ ਕਰਨਾ ਹੋਵੇਗਾ ਸਗੋਂ ਉਸਨੂੰ ਚੁਣੌਤੀ ਦੇਣੀ ਹੋਵੇਗੀ।
- ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਸਨੂੰ ਸਮੂੱਚੇ ਪੁਰਾਤਨ ਵਿਸ਼ਵਾਸ ਨੂੰ ਚੈਲਿੰਜ ਕਰਨਾ ਪਵੇਗਾ. ਜੇ ਇਹ ਵਿਸ਼ਵਾਸ ਦਲੀਲ ਅੱਗੇ ਨਾ ਖੜ ਸਕੇ ਤਾਂ ਇਹ ਢਹਿਢੇਰੀ ਹੋ ਜਾਣਗੇ. ਫਿਰ ਉਸ ਬੰਦੇ ਦਾ ਪਹਿਲਾ ਕੰਮ ਸਾਰੇ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰਕੇ ਨਵੇਂ ਫ਼ਲਸਫ਼ੇ ਲਈ ਜ਼ਮੀਨ ਤਿਆਰ ਕਰਨਾ ਹੋਵੇਗਾ.
ਹਵਾਲੇ
editਵਿਕੀਪੀਡੀਆ ਵਿੱਚਭਗਤ ਸਿੰਘ ਦੇ ਬਾਰੇ ਹੋਰ ਜਾਣਕਾਰੀ ਮੌਜੂਦ ਹੈ |