Wq/pa/ਪੇਲੇ

< Wq‎ | pa
Wq > pa > ਪੇਲੇ

ਐਡਸਨ ਅਰੇਂਟਸ ਡੋ ਨਾਸੀਮੈਟੋ (ਜਨਮ 21 ਜਾਂ 23 ਅਕਤੂਬਰ 1940)[1] ਜਿਨ੍ਹਾਂ ਨੂੰ ਉਨ੍ਹਾਂ ਦੇ ਲੋਕਪ੍ਰਿਯ ਨਾਮ ਪੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਸਾਬਕਾ ਬ੍ਰਾਜ਼ੀਲੀ ਫੁੱਟਬਾਲ ਖਿਡਾਰੀ ਹਨ। ਫੁੱਟਬਾਲ ਦੇ ਵਿਸ਼ੇਸ਼ਗਿਆਤਿਆਂ ਅਤੇ ਸਾਬਕਾ ਖਿਡਾਰੀਆਂ ਦੁਆਰਾ ਉਨ੍ਹਾਂ ਨੂੰ ਸਰਵਕਾਲੀਨ ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਕਥਨEdit

  • ਬ੍ਰਾਜ਼ੀਲ ਫੁੱਟਬਾਲ ਖਾਂਦਾ, ਸੌਂਦਾ ਅਤੇ ਪੀਂਦਾ ਹੈ। ਇਹ ਫੁੱਟਬਾਲ ਨੂੰ ਜਿਉਂਦਾ ਹੈ।
  • ਤੁਸੀਂ ਜਿੱਥੇ ਵੀ ਜਾਓ, ਤਿੰਨ ਪ੍ਰਤੀਕ ਹਨ, ਜਿਨ੍ਹਾ ਨੂੰ ਹਰ ਕੋਈ ਜਾਣਦਾ ਹੈ: ਯਿਸ਼ੂ ਮਸੀਹ, ਪੇਲੇ ਅਤੇ ਕੋਕਾ ਕੋਲਾ।
  • ਬਾਇਸਿਕਲ ਕਿੱਕ ਮਾਰਨਾ ਸੌਖਾ ਨਹੀਂ ਹੈ। ਮੈਂ 1,283 ਗੋਲ ਦਾਗੇ ਹਨ, ਅਤੇ ਕੇਵਲ ਦੋ ਜਾਂ ਤਿੰਨ ਹੀ ਬਾਇਸਿਕਲ ਕਿੱਕਾਂ ਵਾਲੇ ਸਨ।
  • ਪੈਨਲਟੀ, ਗੋਲ ਕਰਨ ਦਾ ਕਾਇਰਤਾ ਵਾਲਾ ਤਰੀਕਾ ਹੈ।
  • ਧਰਤੀ ਤੇ ਹਰ ਇੱਕ ਚੀਜ਼ ਇੱਕ ਖੇਡ ਹੈ। ਇੱਕ ਖ਼ਤਮ ਹੋ ਜਾਣ ਵਾਲੀ ਚੀਜ਼। ਅਸੀਂ ਸਾਰੇ ਇੱਕ ਦਿਨ ਮਰ ਜਾਂਦੇ ਹਾਂ। ਸਾਡੇ ਸਾਰਿਆਂ ਦਾ ਇੱਕ ਹੀ ਅੰਤ ਹੈ, ਨਹੀਂ?
  • ਜੇਕਰ ਮੈਂ ਇੱਕ ਦਿਨ ਮਰ ਜਾਵਾਂ ਤਾਂ ਮੈਂ ਖੁਸ਼ੀ ਨਾਲ ਜਿਓਵਾਂ ਗਾ ਕਿਉਂਕਿ ਮੈਂ ਆਪਣਾ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕੀਤੀ। ਮੇਰੀ ਖੇਡ ਨੇ ਮੈਨੂੰ ਅਜਿਹਾ ਕਰਨ ਦਿੱਤਾ ਕਿਉਂਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਖੇਡ ਹੈ।
  • ਹਮੇਸ਼ਾ ਤੋਂ ਮੇਰੀ ਇੱਕ ਫ਼ਿਲਾਸਫ਼ੀ ਰਹੀ ਹੈ ਜੋ ਮੈਨੂੰ ਮੇਰੇ ਪਿਤਾ ਤੋਂ ਮਿਲੀ ਸੀ। ਓਹ ਕਿਹਾ ਕਰਦੇ ਸਨ, ਸੁਣੋ। ਪਰਮਾਤਮਾ ਨੇ ਤੁਹਾਨੂੰ ਫੁੱਟਬਾਲ ਖੇਡਣ ਦਾ ਮੌਕਾ ਦਿੱਤਾ ਹੈ। ਇਹ ਪਰਮਾਤਮਾ ਵੱਲੋਂ ਤੁਹਾਡੇ ਲਈ ਇੱਕ ਤੋਹਫ਼ਾ ਹੈ, ਜੇਕਰ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋਂ, ਜੇਕਰ ਤੁਸੀਂ ਹਮੇਸ਼ਾ ਚੰਗੇ ਆਕਾਰ 'ਚ ਰਹੋਂ, ਤਾਂ ਪਰਮਾਤਮਾ ਦੇ ਤੋਹਫ਼ੇ ਨਾਲ ਤੁਹਾਨੂੰ ਕੋਈ ਰੋਕ ਨਹੀਂ ਪਾਵੇਗਾ, ਪਰ ਤੁਹਾਨੂੰ ਤਿਆਰ ਰਹਿਣਾ ਹੋਵੇਗਾ।

ਕਾਵਿEdit

ਬਾਹਰੀ ਕੜੀਆਂEdit

ਹਵਾਲੇEdit

best all time

  1. ਅਧਿਕਰਿਤ ਪਹਿਲਾ ਨਾਮ ਅਤੇ ਜਨਮ ਦੀ ਸਰਟੀਫਿਕੇਟ ਵਾਲੀ ਤਾਰੀਖ, "ਐਡੀਸਨ" ਅਤੇ "21 ਅਕਤੂਬਰ 1940" ਹੈ, ਲੇਕਿਨ ਪੇਲੇ ਨੇ ਹਮੇਸ਼ਾ ਕਿਹਾ ਹੈ ਕਿ ਉਹ ਗਲਤ ਹਨ, ਕਿ ਉਨ੍ਹਾਂ ਦਾ ਨਾਮ ਵਾਸਤਵ ਵਿੱਚ ਐਡਸਨ ਰੱਖਿਆ ਗਿਆ ਸੀ ਅਤੇ ਉਹ 23 ਅਕਤੂਬਰ 1940 ਨੂੰ ਪੈਦਾ ਹੋਏ ਸਨ।