Wq/pa/ਜਵਾਹਰ ਲਾਲ ਨਹਿਰੂ

< Wq‎ | pa
Wq > pa > ਜਵਾਹਰ ਲਾਲ ਨਹਿਰੂ

ਜਵਾਹਰ ਲਾਲ ਨਹਿਰੂ (ਕਸ਼ਮੀਰੀ: کواہرلال نہرو / जवाहरलाल नेहरू 14 ਨਵੰਬਰ 1889–27 ਮਈ 1964), ਜਿਨ੍ਹਾਂ ਨੂੰ ਅਕਸਰ ਪੰਡਤ ਜੀ ਕਹਿ ਕੇ ਸੱਦਿਆ ਜਾਂਦਾ ਸੀ, ਇੱਕ ਭਾਰਤੀ ਰਾਜਨੀਤੀਵਾਨ, ਰਾਜਨੇਤਾ ਅਤੇ ਭਾਰਤੀ ਅਜ਼ਾਦੀ ਅੰਦੋਲਨ ਦੇ ਇੱਕ ਅਹਿਮ ਆਗੂ ਸਨ। ਉਨ੍ਹਾਂ ਨੂੰ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਸੀ ਅਤੇ ਜਦੋਂ ਕਾਂਗਰਸ ਪਾਰਟੀ ਨੇ 1951 ਵਿੱਚ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਜਿੱਤੀਆਂ ਤਾਂ ਉਹ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਗਏ ਅਤੇ 27 ਮਈ 1964 ਨੂੰ ਆਪਣੀ ਮੌਤ ਤੱਕ ਇਸ ਅਹੁਦੇ ਤੇ ਬਣੇ ਰਹੇ।

ਕਥਨEdit

 • ਮਹਾਨ ਉਦੇਸ਼ ਦੀ ਪੂਰਤੀ ਲਈ ਯਤਨਸ਼ੀਲ ਰਹਿਣ ਵਿੱਚ ਹੀ ਅਸਲੀ ਖੁਸ਼ੀ ਛੁਪੀ ਹੁੰਦੀ ਹੈ।
 • ਸੁਸਤੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ।
 • ਜੋ ਕਿਰਤ ਨਹੀਂ ਕਰਦੇ ਉਨ੍ਹਾਂ ਦਾ ਭਵਿੱਖ ਹਨ੍ਹੇਰਮਈ ਹੁੰਦਾ ਹੈ।
 • ਕਾਰਜ ਜਿਸ ਉਦੇਸ਼ ਨਾਲ ਕੀਤਾ ਜਾਂਦਾ ਹੈ, ਉਹ ਮਹੱਤਵਪੂਰਨ ਹੁੰਦਾ ਹੈ।
 • ਆਰਾਮ ਨੂੰ ਹਰਾਮ ਸਮਝੋ।
 • ਸਾਨੂੰ ਹਰ ਸਮੇਂ ਬਦਲ ਰਹੇ ਵਰਤਮਾਨ ਦਾ ਟਾਕਰਾ ਕਰਨਾ ਚਾਹੀਦਾ ਹੈ। ਸਾਡੇ ਵਿੱਚ ਤੁਰੰਤ ਫ਼ੈਸਲਾ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਨਫ਼ਾ, ਨੁਕਸਾਨ ਸੋਚ ਕੇ ਕੋਈ ਫ਼ੈਸਲਾ ਲਵੋ ਤੇ ਉਸ ਅਨੁਸਾਰ ਅਮਲ ਵੀ।
 • ਵਿਵੇਕ ਅਤੇ ਤਰਕ, ਡਰ ਅਤੇ ਵਿਸ਼ਵਾਸ਼ ਵਿਰੁੱਧ ਲੜਨ ਲਈ ਨਿਗੂਣੇ ਹਥਿਆਰ ਹਨ। ਕੇਵਲ ਭਰੋਸਾ ਅਤੇ ਉਦਾਰਤਾ ਹੀ ਓਨ੍ਹਾਂ 'ਤੇ ਕਾਬੂ ਪਾ ਸਕਦੇ ਹਨ।
 • ਮਿਹਨਤ ਅਤੇ ਯਤਨ ਵਿੱਚ ਹੀ ਆਨੰਦ ਹੈ ਅਤੇ ਕਿਸੇ ਹੱਦ ਤੱਕ ਪ੍ਰਾਪਤੀ ਵੀ।
 • ਵਰਤਮਾਨ ਦੌਰ ਦਾ ਬੁਨਿਆਦੀ ਤੱਥ ਇਹ ਹੈ ਕਿ ਮਨੁੱਖੀ ਜੀਵਨ ਤੇਜ਼ੀ ਨਾਲ ਬਦਲ ਰਿਹਾ ਹੈ।
 • ਕੋਈ ਮੁੱਦਾ ਸਿੱਖਿਆ ਤੋਂ ਮਹੱਤਵਪੂਰਨ ਨਹੀਂ। ਰਾਸ਼ਟਰ ਦਾ ਨਿਰਮਾਣ ਨਾਗਰਿਕ ਕਰਦੇ ਹਨ ਅਤੇ ਸਿੱਖਿਆ ਓਨਾਂ ਨਾਗਰਿਕਾਂ ਦਾ ਸਨਮਾਨ ਕਰਦੀ ਹੈ।
 • ਜੀਵਨ ਵਿਕਾਸ ਦਾ ਸਿਧਾਂਤ ਹੈ, ਸਥਿਰ ਰਹਿਣ ਦਾ ਨਹੀਂ।
 • ਇੱਕ ਗੁਲਾਮ ਦੇਸ਼ ਵਰਤਮਾਨ ਵਿੱਚੋਂ ਨਿਕਲ ਕੇ ਬੀਤੇ ਕਾਲ ਦੇ ਸੁਪਨਿਆਂ 'ਚ ਜਾ ਲੁਕਦਾ ਹੈ ਅਤੇ ਆਪਣੀ ਪ੍ਰਾਚੀਨਤਾ ਦੀ ਕਲਪਨਾ ਕਰਕੇ ਤਸੱਲੀ ਮਹਿਸੂਸ ਕਰਦਾ ਹੈ।
 • ਧਾੜਵੀ ਮੁਲਕਾਂ ਦਾ ਖਾਸਾ ਹੈ ਕਿ ਉਹ ਆਪਣੇ ਹਮਲੇ ਨੂੰ ਸੁਰੱਖਿਆ ਲਈ ਜ਼ਰੂਰੀ ਕਾਰਵਾਈ ਕਰਾਰ ਦਿੰਦੇ ਹਨ।
 • ਆਦਰਸ਼ਾਂ 'ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਨਾਕਾਮਯਾਬੀ ਹਾਸਿਲ ਹੁੰਦੀ ਹੈ।
 • ਤੁਸੀਂ ਸਾਰੇ ਮਨੁੱਖਾਂ ਨੂੰ ਇੱਕ ਬਰਾਬਰ ਨਹੀਂ ਕਰ ਸਕਦੇ ਪਰ ਓਨਾਂ ਨੂੰ ਬਰਾਬਰ ਮੌਕੇ ਤਾਂ ਮੁਹੱਈਆ ਕਰ ਸਕਦੇ ਹੋ।
 • ਪੜ੍ਹੇ ਲਿਖੇ ਅਤੇ ਮਿਹਨਤੀ ਨਾਗਰਿਕ ਕਿਸੇ ਰਾਸ਼ਟਰ ਦੀ ਅਸਲੀ ਜਾਇਦਾਦ ਹੁੰਦੇ ਹਨ।
 • ਜੇਕਰ ਯੂਨੀਵਰਸਿਟੀਆਂ ਆਪਣੇ ਕਾਰਜ ਭਲੀ ਪ੍ਰਕਾਰ ਨਿਭਾਉਣ ਤਾਂ ਕੌਮ ਨਾਲ ਕੁਝ ਵੀ ਭੈੜਾ ਨਹੀਂ ਵਾਪਰ ਸਕਦਾ।
 • ਪ੍ਰਭਾਵਸ਼ਾਲੀ ਕਦਮ ਨਿਸ਼ਚਿਤ ਰੂਪ ਨਾਲ ਨਤੀਜਾ ਜਨਕ ਹੋਣੇ ਚਾਹੀਦੇ ਹਨ।
 • ਇਹ ਨਾ ਸੋਚੋ ਕਿ ਸਮਾਜ ਅਤੇ ਰਾਸ਼ਟਰ ਨੇ ਸਾਨੂੰ ਕੀ ਦਿੱਤਾ ਹੈ ਬਲਕਿ ਇਹ ਸੋਚੋ ਕਿ ਅਸੀਂ ਸਮਾਜ ਅਤੇ ਰਾਸ਼ਟਰ ਨੂੰ ਕੀ ਦੇ ਰਹੇ ਹਾਂ।
 • ਨੇਕ ਗੱਲਾਂ ਕਿਸੇ ਵੀ ਧਰਮ ਦੀਆਂ ਜਾਂ ਕਿਸੇ ਵਿਅਕਤੀ ਦੀਆਂ ਹੋਣ ਓਨਾਂ ਨੂੰ ਜਰੂਰ ਗ੍ਰਹਿਣ ਕਰਨਾ ਚਾਹੀਦਾ ਹੈ।
 • ਦੂਜਿਆਂ ਦੀ ਗਲ਼ਤੀ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰੰਤੂ ਸਾਨੂੰ ਆਪਣੇ ਵੱਲ ਵੀ ਵੇਖਣਾ ਚਾਹੀਦਾ ਹੈ।

ਹਵਾਲੇEdit

 • ਕਿਤਾਬ- "ਮਹਾਨ ਵਿਚਾਰ ਕੋਸ਼", ਸੰਗ੍ਰਿਹ ਕਰਤਾ- "ਹਰਮਿੰਦਰ ਸਿੰਘ ਹਾਂਸ", ਪੰਨਾ ਨੰਬਰ- 21/22, ਪਬਲਿਸ਼ਰ- "ਚੇਤਨਾ ਪ੍ਰਕਾਸ਼ਨ।"