Wq/pa/ਚਾਣਕਯਾ

< Wq‎ | pa
Wq > pa > ਚਾਣਕਯਾ

ਚਾਣਕਯਾ ਜਾਂ ਚਾਣਕਿਆ ਇੱਕ ਭਾਰਤੀ, ਦਾਰਸ਼ਨਿਕ ਅਤੇ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਸੀ। ਉਹ ਕੌਟਿਲਿਆ ਨਾਮ ਨਾਲ ਵੀ ਪ੍ਰਸਿੱਧ ਹੈ। ਉਸ ਨੇ ਨੰਦ ਵੰਸ਼ ਦਾ ਨਾਸ਼ ਕਰ ਕੇ ਚੰਦਰਗੁਪਤ ਮੌਰੀਆ ਨੂੰ ਰਾਜਾ ਬਣਾਇਆ। ਉਸ ਦੀ ਰਚਨਾ ਅਰਥ ਸ਼ਾਸਤਰ ਰਾਜਨੀਤੀ ਅਤੇ ਸਮਾਜਕਨੀਤੀ ਆਦਿ ਦਾ ਮਹਾਨ ਗ੍ਰੰਥ ਹੈ। ਇਸ ਨੂੰ ਮੌਰੀਆਕਾਲੀਨ ਭਾਰਤੀ ਸਮਾਜ ਦਾ ਦਰਪਣ ਮੰਨਿਆ ਜਾਂਦਾ ਹੈ।

ਕਥਨEdit

 • ਮਿਹਨਤ ਉਹ ਚਾਬੀ ਹੈ ਜੋ ਕਿਸਮਤ ਦਾ ਦਰਵਾਜ਼ਾ ਖੋਲ੍ਹ ਦਿੰਦੀ ਹੈ।
 • ਸ਼ਾਸ਼ਕ ਦੇ ਚੰਗੇ ਕੰਮਾਂ ਨਾਲ ਹੀ ਕੌਮ ਦੀ ਭਲਾਈ ਹੁੰਦੀ ਹੈ।
 • ਦੇਸ਼ ਦੀ ਤਰੱਕੀ ਖਜ਼ਾਨੇ ਦੀ ਖੁਸ਼ਹਾਲੀ ਉੱਪਰ ਨਿਰਭਰ ਕਰਦੀ ਹੈ।
 • ਸੰਸਾਰ ਵਿੱਚ ਨਾ ਕੋਈ ਤੁਹਾਡਾ ਮਿੱਤਰ ਹੈ ਨਾ ਹੀ ਦੁਸ਼ਮਣ। ਤੁਹਾਡੇ ਆਪਣੇ ਵਿਚਾਰ ਹੀ ਦੁਸ਼ਮਣ ਅਤੇ ਮਿੱਤਰ ਬਣਾਉਣ ਲਈ ਜ਼ਿੰਮੇਵਾਰ ਹਨ।
 • ਦੁਸ਼ਟ ਉੱਪਰ ਦਇਆ ਨਾ ਕਰੋ। ਉਸਨੂੰ ਸਜ਼ਾ ਨਾਲ ਹੀ ਸਹੀ ਰਸਤੇ 'ਤੇ ਲਿਆਂਦਾ ਜਾ ਸਕਦਾ ਹੈ।
 • ਅਗਿਆਨਤਾ ਤੋਂ ਵੱਡਾ ਹੋਰ ਕੋਈ ਵੈਰੀ ਨਹੀਂ।
 • ਕਰਤੱਵ ਦਾ ਪਾਲਣ ਕਰਦੇ ਹੋਏ ਮਰਨਾ ਹੀ ਜੀਵਨ ਦਾ ਦੂਜਾ ਨਾਂਮ ਹੈ।
 • ਇੱਕ ਵੱਡਾ ਗੁਣ ਸਾਰੇ ਦੋਸ਼ਾਂ ਨੂੰ ਢਕ ਲੈਂਦਾ ਹੈ।
 • ਸਮੇਂ ਅਨੁਸਾਰ ਚੱਲਣਾ ਹੀ ਸਮਝਦਾਰੀ ਹੈ।
 • ਜ਼ਿੰਦਗੀ ਦਾ ਇੱਕ ਪਲ ਕਰੋਡ਼ਾਂ ਰੁਪੈ ਖ਼ਰਚ ਕਰਨ 'ਤੇ ਵੀ ਨਹੀਂ ਮਿਲਦਾ।
 • ਸਿਰਫ਼ ਵਿੱਦਿਆ ਨਾਲ ਪ੍ਰਾਪਤ ਗਿਆਨ ਰਾਂਹੀ ਹੀ ਕੋਈ ਆਪਣਾ ਵੱਡਾ ਨਾਂਮ ਤੇ ਇੱਜ਼ਤ ਬਣਾ ਸਕਦਾ ਹੈ।
 • ਗੱਪਾਂ ਮਾਰਨ ਵਾਲਿਆਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ।
 • ਆਪਣੇ ਦਿਲ ਦੀਆਂ ਗੁਪਤ ਗੱਲਾਂ ਕਿਸੇ ਨੂੰ ਨਾ ਦੱਸੋ। ਮਨ ਦਾ ਭੇਤ ਦੂਜਿਆਂ ਨੂੰ ਦੱਸਣ ਵਾਲਾ ਹਮੇਸ਼ਾ ਧੋਖਾ ਖਾਂਦਾ ਹੈ।
 • ਸਿੱਖਿਆ ਮਨੁੱਖ ਦਾ ਸੱਚਾ ਸਾਥੀ, ਵਫ਼ਾਦਾਰ ਮਿੱਤਰ ਅਤੇ ਸਭ ਤੋਂ ਪਿਆਰਾ ਸੰਬੰਧੀ ਹੈ।
 • ਉੱਦਮੀ ਹੋਣ ਨਾਲ ਦਰਿੱਦਰਤਾ ਨਹੀਂ ਰਹਿੰਦੀ। ਆਤਮ-ਚਿੰਤਨ ਨਾਲ ਪਾਪ ਨਹੀਂ ਰਹਿੰਦਾ, ਚੁੱਪ ਰਹਿਣ ਨਾਲ ਝਗਡ਼ਾ ਨਹੀਂ ਹੁੰਦਾ ਤੇ ਖ਼ਬਰਦਾਰ ਰਹਿਣ ਨਾਲ ਡਰ ਨਹੀਂ ਲਗਦਾ।
 • ਜਿਸ ਦੇਸ਼ ਵਿੱਚ ਆਪਣਾ ਮਾਣ-ਸਨਮਾਨ ਨਾ ਹੋਵੇ, ਜਿਊਣ ਲਈ ਸਾਧਨ ਨਾ ਹੋਣ, ਆਪਣੇ ਦੋਸਤ ਰਿਸ਼ਤੇਦਾਰ ਨਾ ਹੋਣ ਅਤੇ ਨਾ ਹੀ ਵਿੱਦਿਆ ਪ੍ਰਾਪਤ ਹੋਵੇ, ਉੱਥੇ ਰਹਿਣਾ ਨਹੀਂ ਚਾਹੀਦਾ।
 • ਆਪਣੇ ਦੁੱਖ ਸੁਣਾ ਕੇ ਤੁਸੀਂ ਲੋਕਾਂ ਦੀ ਹਮਦਰਦੀ ਨਹੀਂ ਲੈਂਦੇ ਸਗੋਂ ਓਨਾਂ ਦੀਆਂ ਨਜ਼ਰਾਂ ਵਿੱਚ ਨੀਵੇਂ ਹੋ ਜਾਂਦੇ ਹੋ।
 • ਸਮਾਂ ਸਭ ਚੀਜ਼ਾਂ ਨੂੰ ਹਜ਼ਮ ਕਰ ਜਾਂਦਾ ਹੈ। ਆਪ ਸਥਿਰ ਹੈ 'ਤੇ ਸਭ ਨੂੰ ਛੱਡ ਜਾਂਦਾ ਹੈ। ਪਰ ਸਮੇਂ ਨੂੰ ਕੋਈ ਨਹੀਂ ਛੱਡ ਸਕਦਾ। ਲੋਕਾਂ ਦੇ ਸੁੱਤਿਆਂ ਪਿਆਂ ਵੀ ਸਮਾਂ ਜਾਗਦਾ ਰਹਿੰਦਾ ਹੈ।
 • ਅਗਿਆਨਤਾ ਨੂੰ ਦੂਰ ਕਰਨ ਲਈ ਅਨਪਡ਼੍ਹਤਾ ਨੂੰ ਦੂਰ ਕਰਨਾ ਬਹੁਤ ਜਰੂਰੀ ਹੈ।
 • ਭੈਡ਼ਾ ਬੰਦਾ ਮਿੱਠਾ ਵੀ ਬੋਲੇ ਤਾਂ ਉਸ ਤੇ ਵਿਸ਼ਵਾਸ਼ ਨਾ ਕਰੋ, ਕਿਉਂਕਿ ਉਸਦੀ ਜ਼ੁਬਾਨ ਤੇ ਸ਼ਹਿਦ ਹੁੰਦਾ ਹੈ ਅਤੇ ਦਿਲ 'ਚ ਜ਼ਹਿਰ।
 • ਸਿਰਫ਼ ਹਾਕਮ ਨੂੰ ਝੂਠ ਬੋਲਣ ਦੀ ਇਜ਼ਾਜ਼ਤ ਮਿਲਣੀ ਚਾਹੀਦੀ ਹੈ। ਘਰ ਵਿੱਚ ਜਾਂ ਬਾਹਰ ਤੇ ਉਹ ਝੂਠ ਓਨਾਂ ਨੂੰ ਮੁਲਕਾਂ ਦੀ ਭਲਾਈ ਲਈ ਬੋਲਣਾ ਚੀਹੀਦਾ ਹੈ।
 • ਬਾਦਸ਼ਾਹ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਰਾਜ ਦੀ ਸਾਰੀ ਆਬਾਦੀ ਦੇ ਆਰਥਿਕ ਕਲਿਆਣ ਦੀ ਦੇਖ-ਰੇਖ ਕਰੇ।
 • ਲੋਕਾਂ ਨੂੰ ਸੁਨਹਿਰੀ ਸੁਪਨੇ ਵਿਖਾ ਕੇ ਆਪਣਾ ਰਾਜ ਕਾਇਮ ਕਰਨਾ ਚਲਾਕ ਨੇਤਾ ਦਾ ਕੰਮ ਹੈ।

ਹਵਾਲੇEdit

 • ਕਿਤਾਬ- "ਮਹਾਨ ਵਿਚਾਰ ਕੋਸ਼", ਸੰਗ੍ਰਿਹ ਕਰਤਾ- "ਹਰਮਿੰਦਰ ਸਿੰਘ ਹਾਂਸ", ਪੰਨਾ ਨੰਬਰ- 13/14, ਪਬਲਿਸ਼ਰ- "ਚੇਤਨਾ ਪ੍ਰਕਾਸ਼ਨ।"