Wn/pa/ਸੈਰ ਸਪਾਟਾ ਮੰਤਰਾਲਾ ਅਤੇ ਪੰਜਾਬ ਕਲਚਰਲ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਦਿੱਤੀ ਜਾ ਰਹੀ ਗ਼ਲਤ ਜਾਣਕਾਰੀ

< Wn‎ | pa
Wn > pa > ਸੈਰ ਸਪਾਟਾ ਮੰਤਰਾਲਾ ਅਤੇ ਪੰਜਾਬ ਕਲਚਰਲ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਦਿੱਤੀ ਜਾ ਰਹੀ ਗ਼ਲਤ ਜਾਣਕਾਰੀ

ਸਿਤੰਬਰ 27, 2012

ਅਮ੍ਰਿਤਸਰ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮੋਰਾਂ ਦੁਆਰਾ ਅਮ੍ਰਿਤਸਰ ਦੇ ਪਿੰਡ ਧਨੋਆ ਕਲਾਂ ਵਿਚ ਬਣਾਏ ਗਏ ਪੁਲ ਨੂੰ ਪੰਜਾਬ ਦਾ ਸੈਰ ਸਪਾਟਾ ਬੋਰਡ ਕੰਜਰੀ ਪੁਲ਼ ਦੱਸ ਸ਼ੇਰ-ਏ-ਪੰਜਾਬ ਅਤੇ ਮਹਾਰਾਣੀ ਮੋਰਾਂ ਦੀ ਬੇਅਦਬੀ ਕਰ ਰਿਹਾ ਹੈ। ਮਹਾਰਾਣੀ ਵੱਲੋਂ ਪਿੰਡ ਵਾਸੀਆਂ ਲਈ ਬਣਾਇਆ ਇਹ ਪੁਲ਼ ਸੰਨ ੧੯੬੫ ਅਤੇ ੭੧ ਦੀਆਂ ਹਿੰਦ-ਪਾਕਿ ਜੰਗਾਂ ਦੌਰਾਨ ਢਹਿ-ਢੇਰੀ ਹੋ ਚੁੱਕਾ ਹੈ। ਇਸਨੂੰ ਬੋਰਡ ਪੁਲ਼ ਮੋਰਾਂ ਨਹੀਂ ਸਗੋਂ ਪੁਲ਼ ਕੰਜਰੀ ਕਹਿ ਕੇ ਪੇਸ਼ ਕਰ ਰਿਹਾ ਹੈ। ਬੋਰਡ ਕੋਲ਼ ਸਹੀ ਜਾਣਕਾਰੀ ਨਾ ਹੋਣ ਕਰਕੇ ਸ਼ਹਿਰ ਦੀਆਂ ਹੋਰ ਤਾਰੀਖ਼ੀ ਥਾਂਵਾਂ ਬਾਰੇ ਵੀ ਗ਼ਲਤ ਜਾਣਕਾਰੀ ਦਿੱਤੀ ਜਾ ਰਹੀ ਹੈ।

ਸਰੋਤ edit

ਕਿਲ੍ਹਾ ਗੋਬਿੰਦਗੜ੍ਹ 'ਚੋਂ ਬਾਹਰ]