Mom/Dad/Tomb
ਗੀਤਾਂਜਲੀ ਹਰੀਵ੍ਰਿਜੇਸ਼
ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਦੀ ਕਾਵਿ ਪੁਸਤਕ 'ਗੀਤਾਂਜਲੀ ਹਰੀਵ੍ਰਿਜੇਸ਼' ਰਿਲੀਜ਼
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ( ਪਟਿਆਲਾ, 4 ਅਗਸਤ 2021) ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਕਿਤਾਬ 'ਗੀਤਾਂਜਲੀ ਹਰੀਵ੍ਰਿਜੇਸ਼' ਰਿਲੀਜ਼ ਕੀਤੀ ਗਈ। ਨਵਯੁਗ ਪਬਲਿਸ਼ਰਜ਼ ਦਿੱਲੀ ਵੱਲੋਂ ਪ੍ਰਕਾਸਿ਼ਤ ਇਸ ਪੁਸਤਕ ਦੀ ਸੰਪਾਦਨਾ ਅਤੇ ਕਵਿਤਾਵਾਂ ਦੇ ਭਾਵ ਅਰਥ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਵਾਨ ਡਾ. ਰਵਿੰਦਰ ਕੌਰ ਰਵੀ ਅਤੇ ਡਾ. ਜਗਮੇਲ ਸਿੰਘ ਭਾਠੂਆਂ ਵੱਲੋਂ ਕੀਤੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਡਾ. ਰਵਿੰਦਰ ਕੌਰ ਰਵੀ ਅਤੇ ਡਾ. ਭਾਠੂਆਂ ਵੱਲੋਂ ਰਿਲੀਜ ਕੀਤੀ ਗਈ ਪੁਸਤਕ 'ਗੀਤਾਂਜਲੀ ਹਰੀਵ੍ਰਿਜੇਸ਼' ਵਿਚ ਸ਼ਾਮਿਲ ਭਾਈ ਕਾਨ੍ਹ ਸਿੰਘ ਰਚਿਤ ਪੁਰਾਤਨ ਪੰਜਾਬੀ ਕਾਵਿ ਬਾਰੇ ਵੀ ਸੀ ਸਾਹਿਬ ਨਾਲ ਵੀਚਾਰ ਚਰਚਾ ਕੀਤੀ ਗਈ ਅਤੇ ਖੁਦ ਵਾਈਸ ਚਾਂਸਲਰ ਸਾਹਿਬ ਵੱਲੋਂ ਪੁਸਤਕ ਵਿਚੋਂ ਭਾਈ ਕਾਨ੍ਹ ਸਿੰਘ ਨਾਭਾ ਦੀ ਹਿੰਦੀ ਭਾਸ਼ਾ ਦੀ ਇਕ ਕਾਵਿ ਰਚਨਾ 'ਆਯੋ ਗੁਰੂ ਨਾਨਕ ਅਲੌਕਿਕ ਬਸੰਤ' ਪੁਸਤਕ 'ਗੀਤਾਂਜਲੀ ਹਰੀਵ੍ਰਿਜੇਸ਼' ਵਿਚੋਂ ਪੜ੍ਹਕੇ ਸੁਣਾਈ ਅਤੇ ਇਸ ਸ਼ੁੱਭ ਕਾਰਜ ਲਈ ਮੁਬਾਰਕਬਾਦ ਦਿੱਤੀ। ਉਨਾਂ ਦੱਸਿਆ ਕਿ ਸਾਡੇ ਪੁਰਤਨ ਪੰਜਾਬੀ ਵਿਦਵਾਨ ਆਪਣੀ ਮਾਂ ਬੋਲ਼ੀ ਤੋਂ ਇਲਾਵਾ ਹਿੰਦੀ ਆਦਿ ਦੂਜੀਆਂ ਭਾਸ਼ਾਵਾਂ ਨੂੰ ਵੀ ਮਾਣ ਬਖਸ਼ਦੇ ਸਨ ।